MS Typing
Total Word: 0
Mock Test - 1
Auto Scroll
ਪੰਜਾਬੀ ਦਾ ਇੱਕ ਮੁਹਾਵਰਾ ਹੈ, ‘ਇੱਟ ਨਾਲ਼ ਇੱਟ ਖੜਕਾਉਣਾ’। ਆਮ ਤੌਰ ’ਤੇ ਬੰਦਾ ਬਹਾਦਰ ਦੀ ਸੂਬਾ ਸਰਹਿੰਦ ਉੱਤੇ ਜਿੱਤ ਨੂੰ ਦੱਸਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ। ‘ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ’, ਆਖ ਕੇ ਜਾਣੋ ਸਾਰੀ ਗੱਲ ਆਖ ਦਿੱਤੀ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਸਰਹਿੰਦ ਵਿਖੇ ਨੀਂਹਾ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਸਿੰਘ ਨੂੰ ਸਰਹਿੰਦ ਵਿਖੇ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੇ ਇਹ ਜ਼ੁਲਮ ਢਾਹਿਆ ਸੀ। ਬੰਦਾ ਬਹਾਦਰ ਨੇ ਇਸ ਜ਼ਾਲਮ ਹਾਕਮ ਨੂੰ ਮਾਰ ਮੁਕਾਇਆ ਸੀ ਤੇ ਉਸ ਦੀਆਂ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ। ਬੰਦਾ ਬਹਾਦਰ ਦੇ ਕਾਰਨਾਮਿਆਂ ਵਿੱਚੋਂ ਇਹ ਸਭ ਤੋਂ ਵੱਡਾ ਸੀ। ਕੌਣ ਸੀ ਬੰਦਾ ਬਹਾਦਰ ? ਉਸ ਦਾ ਅਸਲ ਨਾਂ ਕੀ ਸੀ? ਬੰਦਾ ਬਹਾਦਰ ਅਠ੍ਹਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚੋ ਇਕ ਸੀ। ਉਹ ਇੱਕ ਅਦੁੱਤੀ ਸੂਰਬੀਰ ਸੀ। ਉਸ ਦੇ ਜਨਮ ਤੋਂ ਲੈ ਕੇ ਉਸ ਦੀ ਸ਼ਹੀਦੀ ਤੱਕ ਉਸ ਦੇ ਜੀਵਨ ਵਿੱਚ ਕਈ ਤਬਦੀਲੀਆਂ ਆਈਆਂ। ਇਹਨਾਂ ਤਬਦੀਲੀਆਂ ਦੇ ਨਾਲ-ਨਾਲ ਉਸ ਦੇ ਨਾਂ ਵੀ ਬਦਲਦੇ ਰਹੇ। ਉਸ ਦਾ ਜਨਮ 27 ਅਕਤੂਬਰ, 1670 ਈਸਵੀ ਵਿੱਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਇਹ ਥਾਂ ਜੰਮੂ ਤੇ ਪੁਣਛ ਦੇ ਵਿਚਕਾਰ ਜਿਹੇ ਹੈ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦਾ ਪਿਤਾ ਰਾਮਦੇਵ ਇੱਕ ਗ਼ਰੀਬ ਕਿਰਸਾਣ ਸੀ। ਲਛਮਣ ਦੇਵ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਲਈ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਜਦ ਵੀ ਵਿਹਲ ਮਿਲਦੀ, ਉਹ ਤੀਰ-ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ । ਉਹ ਇੱਕ ਚੰਗਾ ਨਿਸ਼ਾਨੇਬਾਜ਼ ਸੀ। ਉਸ ਨੂੰ ਤਲਵਾਰ, ਤੀਰ- ਕਮਾਨ ਆਦਿ ਸ਼ਸਤਰ ਚਲਾਉਣ ਦਾ ਚੰਗਾ ਅਭਿਆਸ ਸੀ ਉਹ ਬਚਪਨ ਤੋਂ ਹੀ ਦਲੇ ਸੀ। ਲਛਮਣ ਦੇਵ ਮਧਰੇ ਕੱਦ ਦਾ ਫੁਰਤੀਲਾ ਨੌਜਵਾਨ ਸੀ। ਉਸ ਦਾ ਰੰਗ ਕਮਕਵੰਨਾ, ਨੈਣ-ਨਕਸ਼ ਸੋਹਣੇ ਅਤੇ ਅੱਖਾਂ ਚਮਕੀਲੀਆਂ ਸਨ। ਪੰਦਰਾਂ ਕੁ ਸਾਲਾਂ ਦੀ ਉਮਰ ਵਿੱਚ ਉਸ ਦੇ ਜੀਵਨ ਵਿਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ। ਉਹ ਇਕ ਲਦੀ ਦੇ ਕਿਨਾਰੇ ਸ਼ਿਕਾਰ ਖੇਡ ਰਿਹਾ ਸੀ ਕਿ ਸਾਮ੍ਹਣਿਓਂ ਇੱਕ ਹਿਰਨੀ ਲੰਘੀ। ਲਛਮਣ ਦੇਵ ਨੇ ਝੱਟ ਇੱਕ ਸ਼ੂਕਦਾ ਤੀਰ ਛੱਡਿਆ। ਹਿਰਨੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਉਸ ਦੀਆਂ ਅੱਖਾਂ ਸਾਮ੍ਹਣੇ ਤੜਫ -ਤੜਫ ਕੇ ਮਰ ਗਈ। ਨਾਲ ਹੀ ਉਸ ਦੇ ਛਲਣੀ ਹੋਏ ਪੇਟ ਵਿੱਚੋਂ ਦੋ ਬੱਚੇ ਨਿਕਲੇ। ਉਹ ਵੀ ਉਸ ਦੀਆਂ ਅੱਖਾਂ ਸਾਮ੍ਹਣੇ ਦਮ ਤੋੜ ਗਏ। ਇਸ ਘਟਨਾ ਦਾ ਲਛਮਣ ਦੇਵ ਦੇ ਮਨ ਉੱਤੇ ਡੂੰਘਾ ਅਸਰ ਪਿਆ। ਉਸ ਨੇ ਤੀਰ-ਕਮਾਨ ਨਦੀ ਵਿੱਚ ਵਗਾਹ ਮਾਰੇ ਤੇ ਫ਼ੈਸਲਾ ਕੀਤਾ ਕਿ ਉਹ ਅੱਗੇ ਤੋਂ ਕਿਸੇ ਜੀਵ ਨੂੰ ਬੇਦੋਸਾ ਨਹੀ ਮਾਰੇਗਾ।ਜਾਣ।
-
25
+
Type Here
🕐Left-Time:-
02:00
m/s
Mock Test - 1
Your Typed Paragraph