MS Typing
Total Word: 0
Mock Test - 1
Auto Scroll
ਕਲਾਕਾਰ ਕਿਸੇ ਵੀ ਕੌਮ ਦਾ ਅਮੁੱਲ ਸਰਮਾਇਆ ਹੁੰਦੇ ਹਨ। ਸੁਰਿੰਦਰ ਕੌਰ ਪੰਜਾਬ ਦੀ ਹੀ ਨਹੀਂ ਸਗੋਂ ਅੰਕਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੀ ਪੰਜਾਬੀ ਗਾਇਕਾ ਸੀ। ਉਹ ਆਪਣੀ ਸੁਰੀਲੀ ਆਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ ‘ਤੇ ਛਾਈ ਰਹੀ। ਭਾਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਤਿੰਨਾਂ ਭੈਣਾਂ ਨੇ ਹੀ ਪੰਜਾਬੀ ਗਾਇਕੀ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਪਰ ਜੋ ਸ਼ੁਹਰਤ ਤੇ ਮਾਣ ਸੁਰਿੰਦਰ ਕੌਰ ਨੂੰ ਹਾਸਲ ਹੋਇਆ, ਉਹ ਬੇਮਿਸਾਲ ਹੈ। ਸੁਰਿੰਦਰ ਕੌਰ ਦਾ ਜਨਮ 25 ਨਵੰਬਰ, 1929 ਈਸਵੀਂ ਨੂੰ ਦੀਵਾਨ ਬਿਸ਼ਨ ਸਿੰਘ ਦੇ ਘਰ ਮਾਂ ਮਾਇਆ ਦੇਵੀ ਦੀ ਕੁੱਖੋਂ ਲਾਹੌਰ ਵਿਖੇ ਹੋਇਆ। ਉਸ ਨੂੰ ਬਚਪਨ ਤੋ ਹੀ ਲੋਕ-ਸੰਗੀਤ ਤੇ ਸ਼ਾਸਤਰੀ-ਸੰਗੀਤ ਦੋਂਹਾ ਨਾਲ ਲਗਾਅ ਸੀ। ਸੁਰਿੰਦਰ ਕੌਰ ਆਪ ਵੀ ਇਸ ਗੱਲ ਨੂੰ ਮੰਨਦੀ ਸੀ। ਸੰਗੀਤ ਦੇ ਖੇਤਰ ਵਿੱਚ ਉਸ ਦੇ ਬਹੁਤ ਉਸਤਾਦ ਸਨ। ਸੁਰਿੰਦਰ ਕੌਰ ਨੇ ਬੜੇ ਗ਼ੁਲਾਮ ਅਲੀ ਖ਼ਾਨ ਦੇ ਭਾਣਜੇ ਅਨਾਇਤ ਹੁਸੈਨ ਤੋਂ ਸਾਸਤਰੀ-ਸੰਗੀਤ ਦੀ ਸਿੱਖਿਆ ਲਈ। ਪਟਿਆਲੇ ਘਰਾਣੇ ਦੇ ਸੰਗੀਤ-ਸ਼ਾਸਤਰੀ ਉਸਤਾਦਾਂ ਤੋਂ ਸ਼ਾਸਤਰੀ-ਸੰਗੀਤ, ਗ਼ਜ਼ਨ ਅਤੇ ਠੁਮਰੀ ਦੀ ਸਿੱਖਿਆ ਗ੍ਰਹਿਣ ਕੀਤੀ। ਕਾਫ਼ੀਆਂ ਗਾਉਣ ਦਾ ਹੁਨਰ ਕੁੰਦਨ ਲਾਲ ਸ਼ਰਮਾ ਤੋਂ ਸਿੱਖਿਆ। ਉਸ ਨੂੰ ਸਿੱਖਿਆ ਦੀ ਏਨੀ ਪ੍ਰਬਲ ਇੱਛਾ ਸੀ ਕਿ ਜਿੱਥੋਂ ਵੀ ਕਿਧਰੇ ਸਿੱਖਣ ਦਾ ਮੌਕਾ ਮਿਲਿਆ, ਉਸ ਨੂੰ ਹੱਥੋਂ ਨਹੀਂ ਗੁਆਇਆ। ਸੁਰਿੰਦਰ ਕੌਰ ਨੂੰ 12-13 ਸਾਲ ਦੀ ਉਮਰ ਵਿੱਚ ਹੀ ਲਾਹੌਰ ਰੇਡੀਓ ਸਟੇਸ਼ਨ ‘ਤੇ ਬੱਚਿਆਂ ਦੇ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਉੱਥੇ ਉਸ ਨੇ ਪਹਿਲਾ ਗੀਤ ਗਾਇਆ। ਉਸ ਦੀ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਪ੍ਰਬੰਧਕਾਂ ਨੇ ਸੁਰਿੰਦਰ ਕੌਰ ਨੂੰ ਰੇਡੀਓ-ਸਟੇਸ਼ਨ ਤੋਂ ਅਕਸਰ ਗਵਾਉਣਾ ਸ਼ੁਰੂ ਕਰ ਦਿੱਤਾਂ। ਛੇਤੀ ਹੀ ਉਸ ਦੀ ਪ੍ਰਸਿੱਧੀ ਏਨੀ ਵਧ ਗਈ ਕਿ ‘ਹਿਜ਼ ਮਾਸਟਰਜ਼ ਵਾਇਸ’ ਕੰਪਨੀ ਵਾਲਿਆਂ ਨੇ ਤੇ ਫ਼ਿਲਮ ਇੰਡਸਟਰੀ ਵਾਲਿਆਂ ਨੇ ਉਸ ਨੂੰ ਗਾਉਣ ਲਈ ਬੁਲਾਇਆ। ਨਵੰਬਰ, 1943 ਈਸਵੀਂ ਵਿੱਚ ਉਸ ਦਾ ਪਹਿਲਾ ਗੀਤ ‘ਮਾਂਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਂਏ’ ਰਿਕਾਰਡ ਹੋਇਆ। ਸੁਰਿੰਦਰ ਕੌਰ ਦਾ ਵਿਆਹ ਸ. ਜੁਗਿੰਦਰ ਸਿੰਘ ਸੋਢੀ ਨਾਲ 1948 ਈਸਵੀ ਵਿੱਚ ਹੋਇਆ। ਉਸ ਨੇ ਕੁਝ ਸਮਾਂ ਮੁੰਬਈ ਰਹਿ ਕੇ ਫ਼ਿਲਮਾਂ ਲਈ ਗੀਤ ਵੀ ਗਾਏ। ਪਰ ਉਹ ਮੁੰਬਈ ਬਹੁਤਾ ਸਮਾਂ ਨਾ ਰਹਿ ਸਕੀ। 1951 ਈਸਵੀ ਵਿੱਚ ਪਰਿਵਾਰ ਸਮੇਤ ਦਿੱਲੀ ਆ ਗਈ। ਉਸ ਸਮੇਂ ਉਸ ਕੋਲ ਆਪਣੀ ਮਿੱਠੀ ਅਵਾਜ਼ ਅਰਥਾਤ ਸੁਰੀਲੇ ਗਲੇ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਦੇ ਗਲ਼ੇ ਵਿੱਚ ਰੱਬ ਵੱਸਦਾ ਹੈ ਤੇ ਸੰਗੀਤ ਤੋਂ ਉਸ ਨੂੰ ਇਲਾਹੀ ਸਰੂਰ ਮਿਲਦਾ ਹੈ ਤੇ ਦੁੱਖ-ਸੁੱਖ ਵਿੱਚ ਸੰਗੀਤ ਹੀ ਉਸ ਦਾ ਸਾਥੀ ਹੈ। ਉਹ ਆਪਣੀ ਗਾਇਕੀ ਬਾਰੇ ਦੱਸਦੀ ਹੈ, “ਗਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ । ਮੈਂ ਤਾਂ ਏਨਾ ਕਹਾਂਗੀ ਕਿ ਇਹ ਸ਼ੌਕ ਮੈਨੂੰ ਰੱਬ ਨੇ ਹੀ ਲਾਇਆ ਹੈ। ਰੱਬ ਦੀ ਹੀ ਅਪਾਰ ਕਿਰਪਾ ਨਾਲ ਇਹ ਸ਼ੌਕ ਪੂਰਾ ਹੋਇਆ ਅਤੇ ਹੁੰਦਾ ਰਹੇਗਾ।’ ਸੁਰਿੰਦਰ ਕੌਰ ਨੇ ਵਧੇਰੇ ਕਰਕੇ ਲੋਕ ਗੀਤ ਹੀ ਗਾਏ । ਉਂਞ ਗ਼ਜ਼ਲਾਂ ਤੇਂ ਸਾਹਿਤਿਕ ਗੀਤ ਵੀ ਗਾਏ। ਉਸ ਦੇ ਗਾਏ ਗੀਤ ਪਿੰਡ-ਪਿੰਡ , ਸ਼ਹਿਰ, ਦੇਸ-ਪਰਦੇਸ ਹਰ ਥਾਂ ’ਤੇ ਪਹੁੰਚ ਗਏ। ਜਿੱਥੇ ਵੀ ਪੰਜਾਬੀ ਵੱਸਦੇ ਹਨ, ਉੱਥੇ ਹਰ ਘਰ ਵਿੱਚ ਸੁਰਿੰਦਰ ਕੌਰ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਰ ਘਰ ਵਿੱਚ ਵਿਆਹ-ਸ਼ਾਦੀ ਦਾ ਪ੍ਰੋਗ੍ਰਾਮ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਣ ਤੱਕ ‘ਮਾਂਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏਂ’ ਜਾਂ ‘ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆਂ’ ਵਰਗੇ ਗੀਤ ਨਾ ਗਾਏ ਜਾਣ।
-
25
+
Type Here
🕐Left-Time:-
10:00
m/s
Mock Test - 1
Your Typed Paragraph