MS Typing
Total Word: 0
Mock Test - 1
Auto Scroll
ਘੜੇ ਦਾ ਪਾਣੀ, ਪੀਣ ਲਈ ਸਾਰਿਆਂ ਨੂੰ ਚੰਗਾ ਲੱਗਦਾ ਰਿਹਾ ਹੈ। ਕਿਹੜੀ ਥਾਂ ਸੀ, ਜਿੱਥੇ ਘੜਾ ਨਾ ਹੋਵੇ। ਘੜੇ ਵਾਂਗ ਹੀ ਪੀਣ ਵਾਲੇ ਪਾਣੀ ਨੂੰ ਸਾਂਭਣ ਲਈ ਮੱਟ, ਘੜੀਆਂ ਅਤੇ ਸੁਰਾਹੀਆਂ ਆਦਿ ਹੁੰਦੇ ਹਨ। ਉਞ ਚਾਟੀ, ਝੱਕਰਾ, ਝੱਕਰੀ, ਤੌੜੀ ਵੀ ਘੜੇ ਦੇ ਹੀ ਰੂਪ ਹਨ ਪਰ ਇਹਨਾਂ ਦੀ ਵਰਤੋਂ ਘੜੇ ਨਾਲੋਂ ਵੱਖਰੀ ਹੁੰਦੀ ਹੈ। ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ, ਪਾਣੀ ਨੂੰ ਸੰਭਾਲਨਾ ਹੈ। ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ। ਉਂਗਲਾਂ ਵਿੱਚ ਛੱਲੇ ਪਾ ਕੇ ਜਦੋਂ ਕੋਈ ਵਜੰਤਰੀ ਘੜਾ ਵਜਾਉਂਦਾ ਹੈ ਤਾਂ ਇਉਂ ਪ੍ਰਤੀਤ ਹੁੰਦਾ ਹਾ, ਜਿਵੇਂ ਘੜਾ ਗੱਲਾਂ ਕਰ ਰਿਹਾ ਹੋਵੇ। ਘਰਾਂ ਵਿੱਚ ਖ਼ੁਸ਼ੀ ਦੇ ਸਮਾਗਮਾਂ ਸਮੇਂ ਮੁਟਿਆਰਾਂ ਘੜੇ ਦੇ ਤਾਲ ’ਤੇ ਗੀਤ ਗਾਉਦੀਆਂ ਹਨ। ਘੜਾ ਵੱਜਦਾ ਹੈ ਤੇ ਬੋਲ ਆਪਮੁਹਾਰੇ ਹੀ ਘੜੇ ਨਾਲ ਇੱਕ-ਮਿੱਕ ਦਿਖਾਈ ਦਿੰਦੇ ਹਨ: ਘੜਾ ਵੱਜਦਾ , ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ, ਸੁਣ ਮੁੰਡਿਆ। ਪਹਿਲੇ ਸਮਿਆਂ ਵਿੱਚ ਜਦੋਂ ਖੂਹ ਵੀ ਆਮ ਨਹੀਂ ਸਨ ਹੁੰਦੇ ਤਾਂ ਲੋਕਾ ਨੂੰ ਟੋਭਿਆਂ , ਤਲਾਬਾਂ ਆਦਿ ਦੇ ਪਾਣੀਆਂ ’ਤੇ ਗੁਜ਼ਾਰਾ ਕਰਨਾ ਪੈਂਦਾ ਸੀ । ਉਸ ਵੇਲੇ਼ ਇਹ ਘੜੇ ਹੀ ਸਨ ਜਿਨ੍ਹਾਂ ਦੀ ਵਰਤੋਂ ਨਾਲ਼ ਪਾਣੀ ਸ਼ੁੱਧ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀ। ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਘੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਸਾਫ਼ ਕੀਤਾ ਜਾਂਦਾ ਹੈ। ਪੂਜਾ-ਪਾਠ ਸਮੇਂ ਘੜੇ ਦਾ ਪਾਣੀ ਨੂੰ ਲੇਕ ’ਕੁੰਭ ਦਾ ਜਲ’ ਕਹਿੰਦੇ ਹਨ। ਸ਼ਰਧਾਲੂ ਇਸ ਪਾਵਨ ਜਲ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ। ਕਦੇ ਸਮਾਂ ਸੀ, ਰਾਜੇ-ਮਹਾਰਾਜੇ ਤੇ ਪਰਉਪਕਾਰੀ ਲੋਕ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕਿਸੇ ਛਾਂਦਾਰ ਰੁੱਖ ਜਾਂ ਕੋਈ ਕੰਮ-ਸਾਰੂ ਛੱਤ ਹੈ, ਥਾਂ-ਥਾਂ ਪਿਆਉ ਬਿਠਾਉਂਦੇ ਸਨ। ਉੱਥੇ ਵੀ ਘੜੇ ਤੇ ਮੱਟ ਹੀ ਰੇਤੇ ਉੱਤੇ ਰੱਖੇ ਦਿਖਾਈ ਦਿੰਦੇ ਸਨ। ਘੜੇ ਦਾ ਠੰਢਾ ਪਾਣੀ ਪੀ ਕੇ ਇੱਕ ਵਾਰ ਤਾਂ ਸੁਰਤ ਆ ਜਾਂਦੀ ਸੀ। ਮੇਰੇ ਆਪਣੇ ਇਲਾਕੇ ਦੀ ਗੱਲ ਹੈ ਕਿ ਨਾਭੇ ਦਾ ਰਾਜਾ ਮੰਡੀ ਗੋਬਿੰਦਗੜ੍ਹ ਤੋਂ ਹਰ ਰੋਜ਼ ਦੋ ਘੜੇ ਪਾਣੀ ਪੀਣ ਲਈ ਨਾਭੇ ਤੋਂ ਮੰਗਵਾਉਂਦਾ ਸੀ। ਨਾਭਾ, ਗੋਬਿੰਦਗੜ੍ਹ ਤੋਂ 24 ਮੀਲ ਦੂਰ ਹੈ ਪਰ ਪਾਣੀ ਦੇ ਘੜੇ ਰਾਜੇ ਲਈ ਮੰਡੀ ਗੋਬਿੰਦਗੜ੍ਹੋਂ ਹੀ ਜਾਂਦੇ ਸਨ। ਅੱਜ ਵੀ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਮੰਡੀ ਗੋਬਿੰਦਗੜ੍ਹ ਦਾ ਪਾਣੀ ਆਲੇ-ਦੁਆਲੇ ਦੇ ਪਾਣੀਆਂ ਤੋਂ ਬੜਾ ਮਿੱਠਾ ਤੇ ਪੀਣਯੋਗ ਹੈ।
- 25 +
Type Here
🕐Left-Time:-
10:00
m/s
Mock Test - 1
Your Typed Paragraph
All Rights Reserved © 2023 Mstyping